vIrvwr, 3 A`sU (sMmq 557 nwnkSwhI)
Daily Mukhwak Audio
Gurmukhi
English
Punjabi
Daily Mukhwak, Sri Harmandir Sahib Amritsar in Punjabi, Hindi, English – September 18th, 2025
ਵਡਹੰਸੁ ਮਹਲਾ ੩ ਮਹਲਾ ਤੀਜਾ
वडहंसु महला ३ महला तीजा
Vadahanssu mahalaa 3 mahalaa teejaa
ਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।
वडहंसु महला ३ महला तीजा
Wadahans, Third Mehl:
Guru Amardas ji / Raag Vadhans / Alahniyan / Guru Granth Sahib ji – Ang 582 (#25576)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Guru Amardas ji / Raag Vadhans / Alahniyan / Guru Granth Sahib ji – Ang 582 (#25577)
ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥
प्रभु सचड़ा हरि सालाहीऐ कारजु सभु किछु करणै जोगु ॥
Prbhu sacha(rr)aa hari saalaaheeai kaaraju sabhu kichhu kara(nn)ai jogu ||
ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ ।
हे जीव ! सच्चे हरि-प्रभु की स्तुति करनी चाहिए, चूंकि वह सबकुछ करने में समर्थ है।
Praise God, the True Lord; He is all-powerful to do all things.
Guru Amardas ji / Raag Vadhans / Alahniyan / Guru Granth Sahib ji – Ang 582 (#25578)
ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥
सा धन रंड न कबहू बैसई ना कदे होवै सोगु ॥
Saa dhan randd na kabahoo baisaee naa kade hovai sogu ||
ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ।
जो स्त्री पति-प्रभु का यशगान करती है, वह कदापि विधवा नहीं होती और न ही कभी उसे संताप होता है।
The soul-bride shall never be a widow, and she shall never have to endure suffering.
Guru Amardas ji / Raag Vadhans / Alahniyan / Guru Granth Sahib ji – Ang 582 (#25579)
ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥
ना कदे होवै सोगु अनदिनु रस भोग सा धन महलि समाणी ॥
Naa kade hovai sogu anadinu ras bhog saa dhan mahali samaa(nn)ee ||
ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ।
वह अपने पति-प्रभु के चरणों में रहती है, उसे कदाचित शोक नहीं होता और वह रात-दिन आनंद का उपभोग करती है।
She shall never suffer – night and day, she enjoys pleasures; that soul-bride merges in the Mansion of her Lord’s Presence.
Guru Amardas ji / Raag Vadhans / Alahniyan / Guru Granth Sahib ji – Ang 582 (#25580)
ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥
जिनि प्रिउ जाता करम बिधाता बोले अम्रित बाणी ॥
Jini priu jaataa karam bidhaataa bole ammmrit baa(nn)ee ||
ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੋ ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਹ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ ।
जो जीव-स्त्री अपने प्रिय कर्मविधाता को जानती है, वह अमृत वाणी बोलती है।
She knows her Beloved, the Architect of karma, and she speaks words of ambrosial sweetness.
Guru Amardas ji / Raag Vadhans / Alahniyan / Guru Granth Sahib ji – Ang 582 (#25581)
ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥
गुणवंतीआ गुण सारहि अपणे कंत समालहि ना कदे लगै विजोगो ॥
Gu(nn)avantteeaa gu(nn) saarahi apa(nn)e kantt samaalahi naa kade lagai vijogo ||
ਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ ।
गुणवान जीव-स्त्रियाँ अपने पति-प्रभु के गुणों का चिन्तन करती रहती हैं एवं उसे याद करती रहती हैं और उनका अपने पति-परमेश्वर से कभी वियोग नहीं होता।
The virtuous soul-brides dwell on the Lord’s virtues; they keep their Husband Lord in their remembrance, and so they never suffer separation from Him.
Guru Amardas ji / Raag Vadhans / Alahniyan / Guru Granth Sahib ji – Ang 582 (#25582)
ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥
सचड़ा पिरु सालाहीऐ सभु किछु करणै जोगो ॥१॥
Sacha(rr)aa piru saalaaheeai sabhu kichhu kara(nn)ai jogo ||1||
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧॥
इसलिए हमें सर्वदा सच्चे परमेश्वर की ही स्तुति करनी चाहिए, जो सब कुछ करने में समर्थ है॥ १॥
So praise your True Husband Lord, who is all-powerful to do all things. ||1||
Guru Amardas ji / Raag Vadhans / Alahniyan / Guru Granth Sahib ji – Ang 582 (#25583)
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥
सचड़ा साहिबु सबदि पछाणीऐ आपे लए मिलाए ॥
Sacha(rr)aa saahibu sabadi pachhaa(nn)eeai aape lae milaae ||
ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ ।
सच्चा मालिक शब्द द्वारा ही पहचाना जाता है और वह स्वयं ही जीव को अपने साथ मिला लेता है।
The True Lord and Master is realized through the Word of His Shabad; He blends all with Himself.
Guru Amardas ji / Raag Vadhans / Alahniyan / Guru Granth Sahib ji – Ang 582 (#25584)
ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥
सा धन प्रिअ कै रंगि रती विचहु आपु गवाए ॥
Saa dhan pria kai ranggi ratee vichahu aapu gavaae ||
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ ।
प्रिय-प्रभु के प्रेम रंग में लीन हुई जीव-स्त्री अपने हृदय से अपना अहंकार दूर कर देती है।
That soul-bride is imbued with the Love of her Husband Lord, who banishes her self-conceit from within.
Guru Amardas ji / Raag Vadhans / Alahniyan / Guru Granth Sahib ji – Ang 582 (#25585)
ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥
विचहु आपु गवाए फिरि कालु न खाए गुरमुखि एको जाता ॥
Vichahu aapu gavaae phiri kaalu na khaae guramukhi eko jaataa ||
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ ਤੇ ਉਹ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ ਜਾਣਦੀ ਹੈ ।
अपने हृदय से अहंकार निवृत्त करने के कारण मृत्यु उसे दुबारा नहीं निगलती और गुरु के माध्यम से वह एक ईश्वर को ही जानती है।
Eradicating her ego from within herself, death shall not consume her again; as Gurmukh, she knows the One Lord God.
Guru Amardas ji / Raag Vadhans / Alahniyan / Guru Granth Sahib ji – Ang 582 (#25586)
ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥
कामणि इछ पुंनी अंतरि भिंनी मिलिआ जगजीवनु दाता ॥
Kaama(nn)i ichh punnee anttari bhinnee miliaa jagajeevanu daataa ||
ਉਸ ਜੀਵ-ਇਸਤ੍ਰੀ ਦੀ (ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ ।
जीव-स्त्री की इच्छा पूरी हो जाती है, उसका हृदय प्रेम से भर जाता है और उसे संसार को जीवन देने वाला दाता प्रभु मिल जाता है।
The desire of the soul-bride is fulfilled; deep within herself, she is drenched in His Love. She meets the Great Giver, the Life of the World.
Guru Amardas ji / Raag Vadhans / Alahniyan / Guru Granth Sahib ji – Ang 582 (#25587)
ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥
सबद रंगि राती जोबनि माती पिर कै अंकि समाए ॥
Sabad ranggi raatee jobani maatee pir kai ankki samaae ||
ਜੇਹੜੀ (ਜੀਵ-ਇਸਤ੍ਰੀ) ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ ।
वह शब्द के रंग से रंगी हुई है, यौवन से मतवाली हैं और अपने पति-परमेश्वर की गोद में विलीन हो जाती है।
Imbued with love for the Shabad, she is like a youth intoxicated; she merges into the very being of her Husband Lord.
Guru Amardas ji / Raag Vadhans / Alahniyan / Guru Granth Sahib ji – Ang 582 (#25588)
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥
सचड़ा साहिबु सबदि पछाणीऐ आपे लए मिलाए ॥२॥
Sacha(rr)aa saahibu sabadi pachhaa(nn)eeai aape lae milaae ||2||
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
सच्चा मालिक शब्द द्वारा ही पहचाना जाता है और वह स्वयं ही जीव को अपने साथ मिला लेता है॥ २ ॥
The True Lord Master is realized through the Word of His Shabad. He blends all with Himself. ||2||
Guru Amardas ji / Raag Vadhans / Alahniyan / Guru Granth Sahib ji – Ang 582 (#25589)
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥
जिनी आपणा कंतु पछाणिआ हउ तिन पूछउ संता जाए ॥
Jinee aapa(nn)aa kanttu pachhaa(nn)iaa hau tin poochhau santtaa jaae ||
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ।
जिन्होंने अपने पति-परमेश्वर को पहचान लिया है, मैं उन संतजनों के पास जाकर अपने स्वामी के बारे में पूछती हूँ।
Those who have realized their Husband Lord – I go and ask those Saints about Him.
Guru Amardas ji / Raag Vadhans / Alahniyan / Guru Granth Sahib ji – Ang 582 (#25590)
ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥
आपु छोडि सेवा करी पिरु सचड़ा मिलै सहजि सुभाए ॥
Aapu chhodi sevaa karee piru sacha(rr)aa milai sahaji subhaae ||
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ । ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ ।
अपना अहंत्व मिटाकर मैं उनकी श्रद्धापूर्वक सेवा करती हूँ, इस तरह सहज स्वभाव ही सच्चा पति-प्रभु मुझे मिल जाएगा।
Renouncing ego, I serve them; thus I meet my True Husband Lord, with intuitive ease.
Guru Amardas ji / Raag Vadhans / Alahniyan / Guru Granth Sahib ji – Ang 583 (#25591)
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥
पिरु सचा मिलै आए साचु कमाए साचि सबदि धन राती ॥
Piru sachaa milai aae saachu kamaae saachi sabadi dhan raatee ||
ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ ।
जीव-स्त्री सत्य की साधना करती है एवं सच्चे शब्द में अनुरक्त हुई है। इस तरह सच्चा पति-परमेश्वर आकर उसे मिल जाता है।
The True Husband Lord comes to meet the soul-bride who practices Truth, and is imbued with the True Word of the Shabad.
Guru Amardas ji / Raag Vadhans / Alahniyan / Guru Granth Sahib ji – Ang 583 (#25592)
ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥
कदे न रांड सदा सोहागणि अंतरि सहज समाधी ॥
Kade na raand sadaa sohaaga(nn)i anttari sahaj samaadhee ||
ਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ ।
वह कभी विधवा नहीं होती और सदा सुहागिन बनी रहती है।
She shall never become a widow; she shall always be a happy bride. Deep within herself, she dwells in the celestial bliss of Samaadhi.
Guru Amardas ji / Raag Vadhans / Alahniyan / Guru Granth Sahib ji – Ang 583 (#25593)
ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥
पिरु रहिआ भरपूरे वेखु हदूरे रंगु माणे सहजि सुभाए ॥
Piru rahiaa bharapoore vekhu hadoore ranggu maa(nn)e sahaji subhaae ||
ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ ।
पति-परमेश्वर सर्वव्यापक है, उसे प्रत्यक्ष देख कर वह सहज-स्वभाव ही उसके प्रेम का आनंद प्राप्त करती है।
Her Husband Lord is fully pervading everywhere; beholding Him ever-present, she enjoys His Love, with intuitive ease.
Guru Amardas ji / Raag Vadhans / Alahniyan / Guru Granth Sahib ji – Ang 583 (#25594)
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥
जिनी आपणा कंतु पछाणिआ हउ तिन पूछउ संता जाए ॥३॥
Jinee aapa(nn)aa kanttu pachhaa(nn)iaa hau tin poochhau santtaa jaae ||3||
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
जिन्होंने अपने पति-परमेश्वर को पहचान लिया है, मैं उन संतजनों के पास जाकर अपने स्वामी के बारे में पूछती हूँ॥ ३॥
Those who have realized their Husband Lord – I go and ask those Saints about Him. ||3||
Guru Amardas ji / Raag Vadhans / Alahniyan / Guru Granth Sahib ji – Ang 583 (#25595)
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥
पिरहु विछुंनीआ भी मिलह जे सतिगुर लागह साचे पाए ॥
Pirahu vichhunneeaa bhee milah je satigur laagah saache paae ||
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ।
पति-परमेश्वर से जुदा हुई जीव-स्त्रियों का अपने स्वामी से मिलन हो जाता है; यदि वे सतगुरु के चरणों में लंग जाएँ।
The separated ones also meet with their Husband Lord, if they fall at the Feet of the True Guru.
Guru Amardas ji / Raag Vadhans / Alahniyan / Guru Granth Sahib ji – Ang 583 (#25596)
ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥
सतिगुरु सदा दइआलु है अवगुण सबदि जलाए ॥
Satiguru sadaa daiaalu hai avagu(nn) sabadi jalaae ||
ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ ।
सतगुरु हमेशा दया का घर है, उसके शब्द द्वारा मनुष्य के अवगुण मिट जाते हैं।
The True Guru is forever merciful; through the Word of His Shabad, demerits are burnt away.
Guru Amardas ji / Raag Vadhans / Alahniyan / Guru Granth Sahib ji – Ang 583 (#25597)
ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥
अउगुण सबदि जलाए दूजा भाउ गवाए सचे ही सचि राती ॥
Augu(nn) sabadi jalaae doojaa bhaau gavaae sache hee sachi raatee ||
(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ । (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ ।
अपने अवगुणों को गुरु के शब्द द्वारा जला कर जीव मोह-माया को त्याग देता है और केवल सत्य में ही समाया रहता है।
Burning away her demerits through the Shabad, the soul-bride eradicates her love of duality, and remains absorbed in the True, True Lord.
Guru Amardas ji / Raag Vadhans / Alahniyan / Guru Granth Sahib ji – Ang 583 (#25598)
ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥
सचै सबदि सदा सुखु पाइआ हउमै गई भराती ॥
Sachai sabadi sadaa sukhu paaiaa haumai gaee bharaatee ||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ ।
सच्चे शब्द द्वारा हमेशा सुख प्राप्त होता है और अहंकार एवं भ्रांतियाँ दूर हो जाती हैं।
Through the True Shabad, everlasting peace is obtained, and egotism and doubt are dispelled.
Guru Amardas ji / Raag Vadhans / Alahniyan / Guru Granth Sahib ji – Ang 583 (#25599)
ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥
पिरु निरमाइलु सदा सुखदाता नानक सबदि मिलाए ॥
Piru niramaailu sadaa sukhadaataa naanak sabadi milaae ||
ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ ।
हे नानक ! पवित्र-पावन पति-परमेश्वर हमेशा ही सुख देने वाला है और वह शब्द द्वारा ही मिलता है।
The Immaculate Husband Lord is forever the Giver of peace; O Nanak, through the Word of His Shabad, He is met.
Guru Amardas ji / Raag Vadhans / Alahniyan / Guru Granth Sahib ji – Ang 583 (#25600)
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥
पिरहु विछुंनीआ भी मिलह जे सतिगुर लागह साचे पाए ॥४॥१॥
Pirahu vichhunneeaa bhee milah je satigur laagah saache paae ||4||1||
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥
पति-परमेश्वर से जुदा हुई जीव-स्त्रियों का भी अपने सच्चे स्वामी से मिलन हो जाता है, यदि वे सतगुरु के चरणों में लग जाएँ॥ ४॥ १॥
The separated ones also meet with their Husband Lord, if they fall at the feet of the True Guru. ||4||1||
Guru Amardas ji / Raag Vadhans / Alahniyan / Guru Granth Sahib ji – Ang 583 (#25601)
https://www.facebook.com/dailyhukamnama.in
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Source: SGPC