logo

Daily Mukhwak From Sri Darbar Sahib – May 27th, 2026

Daily Mukhwak > Daily Hukamnama > Daily Mukhwak From Sri Darbar Sahib – May 27th, 2026
Daily Hukamnama May 27, 2026

Daily Mukhwak From Sri Darbar Sahib – May 27th, 2026

bu`Dvwr, 13 jyT (sMmq 558 nwnkSwhI)

Daily Mukhwak From Sahib Sri Darbar Sahib — May 27, 2026 (Page 1)
Daily Mukhwak from Sri Darbar Sahib, Amritsar — May 27, 2026 (Page 1)

Daily Mukhwak, Sri Harmandir Sahib Amritsar in Punjabi, Hindi, English – May 27th, 2026

ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी महला ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji – Ang 678 (#29422)

ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥

जिनि तुम भेजे तिनहि बुलाए सुख सहज सेती घरि आउ ॥

Jini tum bheje tinahi bulaae sukh sahaj setee ghari aau ||

(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ ।

जिस परमात्मा ने तुझे दुनिया में भेजा है, उसने ही अब तुझे वापिस बुला लिया है। अंतः सुख एवं आनंदपूर्वक अपने मूल घर (परमात्मा के चरणों) में वापिस आ जाओ।

The One who sent you, has now recalled you; return to your home now in peace and pleasure.

Guru Arjan Dev ji / Raag Dhanasri / / Guru Granth Sahib ji – Ang 678 (#29423)

ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥

अनद मंगल गुन गाउ सहज धुनि निहचल राजु कमाउ ॥१॥

Anad manggal gun gaau sahaj dhuni nihachal raaju kamaau ||1||

ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥

आनंदपूर्वक मधुर ध्वनि में प्रभु-महिमा के मंगल गीत गायन करो और इस शरीर रूपी नगरी पर अटल राज करो॥ १॥

In bliss and ecstasy, sing His Glorious Praises; by this celestial tune, you shall acquire your everlasting kingdom. ||1||

Guru Arjan Dev ji / Raag Dhanasri / / Guru Granth Sahib ji – Ang 678 (#29424)


ਤੁਮ ਘਰਿ ਆਵਹੁ ਮੇਰੇ ਮੀਤ ॥

तुम घरि आवहु मेरे मीत ॥

Tum ghari aavahu mere meet ||

ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ) ।

हे मेरे मित्र ! तुम अपने मूल घर में वापिस आ जाओ।

Come back to your home, O my friend.

Guru Arjan Dev ji / Raag Dhanasri / / Guru Granth Sahib ji – Ang 678 (#29425)

ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥

तुमरे दोखी हरि आपि निवारे अपदा भई बितीत ॥ रहाउ ॥

Tumare dokhee hari aapi nivaare apadaa bhaee biteet || rahaau ||

ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ਰਹਾਉ ॥

तुम्हारे वैरियों-कामवासना, क्रोध, लालच, मोह एवं अहंकार को भगवान ने स्वयं ही तुझसे दूर कर दिया है तथा तेरी विपत्ति का समय अब बीत गया है॥ रहाउ ॥

The Lord Himself has eliminated your enemies, and your misfortunes are past. || Pause ||

Guru Arjan Dev ji / Raag Dhanasri / / Guru Granth Sahib ji – Ang 678 (#29426)


ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥

प्रगट कीने प्रभ करनेहारे नासन भाजन थाके ॥

Prgat keene prbh karanehaare naasan bhaajan thaake ||

(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ ।

रचयिता प्रभु ने तुझे दुनिया में लोकप्रिय कर दिया है और अब तेरी भाग-दौड़ खत्म हो गई है।

God, the Creator Lord, has glorified you, and your running and rushing around has ended.

Guru Arjan Dev ji / Raag Dhanasri / / Guru Granth Sahib ji – Ang 678 (#29427)

ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥

घरि मंगल वाजहि नित वाजे अपुनै खसमि निवाजे ॥२॥

Ghari manggal vaajahi nit vaaje apunai khasami nivaaje ||2||

ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥

अब तेरे घर में नित्य ही खुशी की अनहद ध्वनियों वाले बाजे बजते रहते हैं और तेरे अपने मालिक ने तुझे सत्कृत किया है॥ २॥

In your home, there is rejoicing; the musical instruments continually play, and your Husband Lord has exalted you. ||2||

Guru Arjan Dev ji / Raag Dhanasri / / Guru Granth Sahib ji – Ang 678 (#29428)


ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥

असथिर रहहु डोलहु मत कबहू गुर कै बचनि अधारि ॥

Asathir rahahu dolahu mat kabahoo gur kai bachani adhaari ||

(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ ।

गुरु की वाणी के आधार पर स्थिर होकर रहो और कभी भी विचलित मत होना।

Remain firm and steady, and do not ever waver; take the Guru’s Word as your Support.

Guru Arjan Dev ji / Raag Dhanasri / / Guru Granth Sahib ji – Ang 678 (#29429)

ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥

जै जै कारु सगल भू मंडल मुख ऊजल दरबार ॥३॥

Jai jai kaaru sagal bhoo manddal mukh ujal darabaar ||3||

ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥

सारा जगत तेरी जय-जयकार करेगा और तूं उज्ज्वल मुख से प्रभु के दरबार में सम्मानपूर्वक जाएगा॥ ३॥

You shall be applauded and congratulated all over the world, and your face shall be radiant in the Court of the Lord. ||3||

Guru Arjan Dev ji / Raag Dhanasri / / Guru Granth Sahib ji – Ang 678 (#29430)


ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥

जिन के जीअ तिनै ही फेरे आपे भइआ सहाई ॥

Jin ke jeea tinai hee phere aape bhaiaa sahaaee ||

ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ ।

जिसने ये जीव उत्पन्न किए हैं, उसने ही इन्हें भटका कर फिर से सन्मार्ग लगाया है और वह स्वयं ही इनका सहायक बन गया है।

All beings belong to Him; He Himself transforms them, and He Himself becomes their help and support.

Guru Arjan Dev ji / Raag Dhanasri / / Guru Granth Sahib ji – Ang 678 (#29431)

ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥

अचरजु कीआ करनैहारै नानक सचु वडिआई ॥४॥४॥२८॥

Acharaju keeaa karanaihaarai naanak sachu vadiaaee ||4||4||28||

ਹੇ ਨਾਨਕ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥

हे नानक ! रचयिता प्रभु ने एक अदभुत लीला रची है और उसकी बड़ाई सदैव सत्य है॥ ४॥ ४॥ २८॥

The Creator Lord has worked a wondrous miracle; O Nanak, His glorious greatness is true. ||4||4||28||

Guru Arjan Dev ji / Raag Dhanasri / / Guru Granth Sahib ji – Ang 678 (#29432)


https://www.facebook.com/dailymukhwak.com
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Month Wise Hukamnamas

May 2026
M T W T F S S
 123
45678910
11121314151617
18192021222324
25262728293031