logo

Daily Mukhwak From Sri Darbar Sahib – August 7th, 2026

Daily Mukhwak > Daily Hukamnama > Daily Mukhwak From Sri Darbar Sahib – August 7th, 2026
Daily Hukamnama August 7, 2026

Daily Mukhwak From Sri Darbar Sahib – August 7th, 2026

Su`krvwr, 23 swvx (sMmq 558 nwnkSwhI)

Daily Mukhwak From Sahib Sri Darbar Sahib — August 7, 2026 (Page 1)
Daily Mukhwak from Sri Darbar Sahib, Amritsar — August 7, 2026 (Page 1)

Daily Mukhwak, Sri Harmandir Sahib Amritsar in Punjabi, Hindi, English – August 7th, 2026

ਧਨਾਸਰੀ ਮਹਲਾ ੫ ॥

धनासरी महला ५ ॥

Dhanaasaree mahalaa 5 ||

धनासरी मः ५ ॥

Dhanaasaree, Fifth Mehl:

Guru Arjan Dev ji / Raag Dhanasri / / Guru Granth Sahib ji – Ang 672 (#29183)

ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥

वडे वडे राजन अरु भूमन ता की त्रिसन न बूझी ॥

Vade vade raajan aru bhooman taa kee trisan na boojhee ||

(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ।

जगत में बड़े-बड़े राजा एवं भूमिपति हुए हैं, परन्तु उनकी तृष्णाग्नि नहीं बुझी।

The desires of the greatest of the great kings and landlords cannot be satisfied.

Guru Arjan Dev ji / Raag Dhanasri / / Guru Granth Sahib ji – Ang 672 (#29184)

ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥

लपटि रहे माइआ रंग माते लोचन कछू न सूझी ॥१॥

Lapati rahe maaiaa rangg maate lochan kachhoo na soojhee ||1||

ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ । (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥

वे माया के मोह में मस्त हुए उससे लिपटे रहे हैं और उन्हें अपनी आँखों से माया के सिवाय अन्य कुछ दिखाई नहीं दिया॥१॥

They remain engrossed in Maya, intoxicated with the pleasures of their wealth; their eyes see nothing else at all. ||1||

Guru Arjan Dev ji / Raag Dhanasri / / Guru Granth Sahib ji – Ang 672 (#29185)


ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥

बिखिआ महि किन ही त्रिपति न पाई ॥

Bikhiaa mahi kin hee tripati na paaee ||

ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ ।

विष रूपी माया में किसी को तृप्ति प्राप्त नहीं हुई।

No one has ever found satisfaction in sin and corruption.

Guru Arjan Dev ji / Raag Dhanasri / / Guru Granth Sahib ji – Ang 672 (#29186)

ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥

जिउ पावकु ईधनि नही ध्रापै बिनु हरि कहा अघाई ॥ रहाउ ॥

Jiu paavaku eedhani nahee dhraapai binu hari kahaa aghaaee || rahaau ||

ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ ॥

जैसे अग्नि ईंधन से तृप्त नहीं होती, वैसे ही भगवान के बिना मन कैसे तृप्त हो सकता है? Iरहाउ॥

The flame is not satisfied by more fuel; how can one be satisfied without the Lord? || Pause ||

Guru Arjan Dev ji / Raag Dhanasri / / Guru Granth Sahib ji – Ang 672 (#29187)


ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥

दिनु दिनु करत भोजन बहु बिंजन ता की मिटै न भूखा ॥

Dinu dinu karat bhojan bahu binjjan taa kee mitai na bhookhaa ||

ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ ।

मनुष्य प्रतिदिन अनेक प्रकार के स्वादिष्ट भोजन एवं व्यंजन खाता रहता है, परन्तु उसकी खाने की भूख नहीं मिटती।

Day after day, he eats his meals with many different foods, but his hunger is not eradicated.

Guru Arjan Dev ji / Raag Dhanasri / / Guru Granth Sahib ji – Ang 672 (#29188)

ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥

उदमु करै सुआन की निआई चारे कुंटा घोखा ॥२॥

Udamu karai suaan kee niaaee chaare kunttaa ghokhaa ||2||

(ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥

वह कुते की तरह प्रयास करता रहता है और चारों दिशाओं में माया की खोज करता रहता है॥ २॥

He runs around like a dog, searching in the four directions. ||2||

Guru Arjan Dev ji / Raag Dhanasri / / Guru Granth Sahib ji – Ang 672 (#29189)


ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥

कामवंत कामी बहु नारी पर ग्रिह जोह न चूकै ॥

Kaamavantt kaamee bahu naaree par grih joh na chookai ||

ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ ।

कामासक्त हुआ कामुक मनुष्य अनेक नारियों से भोग-विलास करता है परन्तु फिर भी उसका पराए घरों की नारियों की ओर देखना खत्म नहीं होता।

The lustful, lecherous man desires many women, and he never stops peeking into the homes of others.

Guru Arjan Dev ji / Raag Dhanasri / / Guru Granth Sahib ji – Ang 672 (#29190)

ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥

दिन प्रति करै करै पछुतापै सोग लोभ महि सूकै ॥३॥

Din prti karai karai pachhutaapai sog lobh mahi sookai ||3||

ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ । ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥

वह नित्य-प्रतिदिन पाप कर करके पछताता है और शोक एवं लोभ में सूखता जाता है॥३ ॥

Day after day, he commits adultery again and again, and then he regrets his actions; he wastes away in misery and greed. ||3||

Guru Arjan Dev ji / Raag Dhanasri / / Guru Granth Sahib ji – Ang 672 (#29191)


ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥

हरि हरि नामु अपार अमोला अम्रितु एकु निधाना ॥

Hari hari naamu apaar amolaa ammmritu eku nidhaanaa ||

ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ ।

परमात्मा का नाम बड़ा अपार-अनमोल है और यह एक अमृत रूपी खजाना है।

The Name of the Lord, Har, Har, is incomparable and priceless; it is the treasure of Ambrosial Nectar.

Guru Arjan Dev ji / Raag Dhanasri / / Guru Granth Sahib ji – Ang 672 (#29192)

ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥

सूखु सहजु आनंदु संतन कै नानक गुर ते जाना ॥४॥६॥

Sookhu sahaju aananddu santtan kai naanak gur te jaanaa ||4||6||

(ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ । ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥

हे नानक ! मैंने यह भेद गुरु से समझ लिया है कि नामामृत से संतजनों के हृदय में सहज सुख एवं आनंद बना रहता है।॥ ४॥ ६॥

The Saints abide in peace, poise and bliss; O Nanak, through the Guru, this is known. ||4||6||

Guru Arjan Dev ji / Raag Dhanasri / / Guru Granth Sahib ji – Ang 672 (#29193)


https://www.facebook.com/dailymukhwak.com
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Source: SGPC


Hukamnama Archives


Month Wise Hukamnamas

August 2026
M T W T F S S
 12
3456789
10111213141516
17181920212223
24252627282930
31  




Social Media Auto Publish Powered By : XYZScripts.com